ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਲਈ ਸੁਚਾਰੂ ਕਾਰਜ ਕਰਾਂਗਾ : ਬਲਕਾਰ ਸਿੱਧੂ

Chandigarh 9 January (Pooja Goyal) : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ• ਦੀ ਨਵੀਂ ਚੁਣੀ ਟੀਮ ਵੱਲੋਂ ਪ੍ਰਧਾਨ ਬਲਕਾਰ ਸਿੱਧੂ ਦੀ ਪ੍ਰਧਾਨਗੀ ਹੇਠ ਪਲੇਠੀ ਬੈਠਕ ਹੋਈ। ਉਤਮ ਰੈਸਟੋਰੈਂਟ ਦੇ ਹਾਲ ਵਿਚ ਆਯੋਜਿਤ ਇਸ ਬੈਠਕ ਵਿਚ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰਮੀਤ ਪ੍ਰਧਾਨ ਮਨਜੀਤ ਇੰਦਰਾ, ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਸਕੱਤਰ ਮਨਜੀਤ ਕੌਰ ਮੀਤ, ਸਕੱਤਰ ਹਰਮਿੰਦਰ ਸਿੰਘ ਕਾਲੜਾ ਅਤੇ ਵਿੱਤ ਸਕੱਤਰ ਪਾਲ ਅਜਨਬੀ ਸ਼ਾਮਲ ਸਨ। ਬੈਠਕ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਕਾਰਜਕਾਰਨੀ ਵਿਚਸ਼ਾਮਲ ਹਸਤੀਆਂ ਦਾ ਜਿੱਥੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ, ਉਥੇ ਸਲਾਹਕਾਰ ਬੋਰਡ ਦੇ ਨੁਮਾਇੰਦਿਆਂ ਨੂੰ ਵੀ ਸਭਾ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਜੀ ਆਇਆਂ ਆਖਿਆ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਸੱਦੇ ਵਾਲੇ ਮਹਿਮਾਨਾਂ ਨੂੰ ਵੀ ਹਾਰ ਪਹਿਨਾ ਕੇ ਤੇ ਲੇਖਕ ਸਭਾ ਦੀ ਵਿਸ਼ੇਸ਼ਸੱਦੇ ਵਾਲੀ ਸੂਚੀ ਵਿਚ ਸ਼ਾਮਲ ਹੋਣ 'ਤੇ ਵਧਾਈਆਂ ਦਿੱਤੀਆਂ ਗਈਆਂ। ਪੰਜਾਬੀ ਲੇਖਕ ਸਭਾ ਦੀ ਅਗਵਾਈ ਕਰ ਰਹੇ ਪ੍ਰਧਾਨ ਬਲਕਾਰ ਸਿੱਧੂ ਨੇ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਹੀ ਪੰਜਾਬ ਅਤੇ ਦੇਸ਼ ਤੇ ਦੁਨੀਆ ਭਰ ਵਿਚ ਸਾਹਿਤਕ ਖੇਤਰ ਵਿਚ ਵੱਡਾ ਸਥਾਨ ਰੱਖਣ ਵਾਲੇ ਲੇਖਕਾਂ, ਕਵੀਆਂ, ਬੁੱਧੀਜੀਵੀਆਂ, ਆਲੋਚਕਾਂ ਅਤੇ ਪੱਤਰਕਾਰਤਾ ਨਾਲ ਸਬੰਧਤ ਨਾਮਵਰਪੱਤਰਕਾਰਾਂ ਦਾ ਜਿੱਥੇ ਦਿਲੋਂ ਸਵਾਗਤ ਕੀਤਾ, ਉਥੇ ਉਨ•ਾਂ ਸਮੂਹ ਹਸਤੀਆਂ ਨੂੰ ਬੇਨਤੀ ਕਿ ਪੰਜਾਬੀ ਲੇਖਕ ਸਭਾ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿਚ ਹੋਰ ਵੀ ਸੁਚਾਰੂ ਤੇ ਤਕੜੀ ਭੂਮਿਕਾ ਨਿਭਾਅ ਸਕੇ ਇਸ ਦੇ ਲਈ ਆਪ ਜੀ ਦੇ ਸਾਥ ਤੇ ਸੁਝਾਵਾਂ ਦੀ ਲੋੜ ਹੈ। ਇਸ ਮੌਕੇ 'ਤੇ ਸਲਾਹਕਾਰ ਬੋਰਡ ਦੇ ਪ੍ਰਮੁੱਖ ਨੁਮਾਇੰਦਿਆਂ ਵਿਚੋਂ ਨ੍ਰਿਪਇੰਦਰ ਸਿੰਘ ਰਤਨ, ਮਨਮੋਹਨ ਸਿੰਘ ਦਾਊਂ, ਜਨਕ ਰਾਜ ਸਿੰਘ ਹੁਰਾਂ ਨੇ ਆਪਣੇ ਕੀਮਤੀ ਸੁਝਾਅ ਦਿੰਦਿਆਂ ਆਖਿਆ ਕਿ ਸਾਰੇ ਮੈਂਬਰ ਸਾਹਿਬਾਨ ਨੂੰ ਮਿਲ ਬੈਠ ਕੇ ਸਮੇਂ-ਸਮੇਂ ਅਜਿਹੀਆਂ ਬੈਠਕਾਂ ਆਯੋਜਿਤ ਕਰਨੀਆਂਚਾਹੀਦੀਆਂ ਹਨ ਤਾਂ ਜੋ ਸਾਹਿਤ ਅਤੇ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਸਹੀ ਢੰਗ ਨਾਲ ਹੋ ਸਕੇ। ਇਸ ਮੌਕੇ ਵਿਸ਼ੇਸ਼ ਸੱਦੇ ਵਾਲੀ ਸੂਚੀ ਵਿਚ ਸ਼ਾਮਲ ਨੁਮਾਇੰਦਿਆਂ ਵਿਚੋਂ ਪੱਤਰਕਾਰ ਤਰਲੋਚਨ ਸਿੰਘ ਨੇ ਪੰਜਾਬੀ ਲੇਖਕ ਸਭਾ ਦੀ ਟੀਮ ਨੂੰ ਚੰਡੀਗੜ• ਵਿਚ ਅੰਗਰੇਜ਼ੀ ਦਾ ਕਬਜ਼ਾ ਛੁਡਾ ਕੇ ਪੰਜਾਬੀ ਭਾਸ਼ਾਦੀ ਬਹਾਲੀ ਵਾਲੀ ਜੰਗ ਵਿਚ ਹੋਰ ਤਕੜੇ ਹੋ ਕੇ ਸਾਥ ਦੇਣ ਦੀ ਜਿੱਥੇ ਅਪੀਲ ਕੀਤੀ ਉਥੇ ਉਨ•ਾਂ ਉਤਮ ਰੈਸਟੋਰੈਂਟ ਦੇ ਮਾਲਕ ਬਲਵਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇਸ ਹਾਲ ਦਾ ਨਾਂ 'ਉਤਮ ਪੰਜਾਬੀ ਬੈਠਕ' ਰੱਖ ਦੇਣ ਕਿਉਂਕਿ ਉਹ ਹਮੇਸ਼ਾ ਸਾਹਿਤਕਾਰਾਂ ਲਈ ਆਪਣੇ ਬੂਹੇਖੁੱਲ•ੇ ਰੱਖਦੇ ਹਨ। ਇਸੇ ਤਰ•ਾਂ ਜੰਗ ਬਹਾਦਰ ਗੋਇਲ ਜੀ ਨੇ ਸਭਾ ਦੇ ਉਦਮ ਨੂੰ ਸਲਾਹਉਂਦਿਆਂ ਜਿੱਥੇ ਸਾਥ ਦੇਣ ਦਾ ਭਰੋਸਾ ਦਿਵਾਇਆ, ਉਥੇ ਕਰਮ ਸਿੰਘ ਵਕੀਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਮੁੱਚੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੇਰੇ ਜ਼ਿੰਮੇ ਵੀ ਕੋਈ ਕੰਮ ਜ਼ਰੂਰਲਗਾਉਣਾ। ਸਭਾ ਦੀ ਵਿਸ਼ੇਸ਼ ਸੱਦੇ ਵਾਲੀ ਸੂਚੀ ਵਿਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਿਜੜਾ ਭਾਈਚਾਰੇ 'ਚੋਂ ਧਨੰਜੇ ਚੌਹਾਨ ਨੇ ਆਖਿਆ ਕਿ ਇਹ ਤੁਹਾਡਾ ਪਿਆਰ ਤੇ ਵਡੱਪਣ ਹੈ ਕਿ ਤੁਸੀਂ ਸਾਨੂੰ ਵੀ ਬਰਾਬਰਤਾ ਦੀ ਥਾਂ ਦਿੱਤੀ ਹੈ। ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਚ ਆਪਣੇ ਸੰਘਰਸ਼ਦੀ ਕਹਾਣੀ ਨੂੰ ਸਾਂਝੀ ਕਰਦਿਆਂ ਕਿਹਾ ਕਿ ਅੱਜ ਸਾਡੇ ਲਈ ਵੱਖਰਾ ਹੋਸਟਲ ਬਣ ਗਿਆ ਹੈ, ਵੱਖਰਾ ਬੋਰਡ ਬਣ ਗਿਆ ਹੈ। ਇਸ ਮੌਕੇ ਸਵਰਾਜ ਸੰਧੂ ਨੇ ਸੁਝਾਅ ਦਿੱਤਾ ਕਿ ਟ੍ਰਾਈਸਿਟੀ ਦੀਆਂ ਸਮੁੱਚੀਆਂ ਪੰਜਾਬੀ ਭਾਸ਼ਾ ਨਾਲ ਸਬੰਧਤ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਇਕ ਸਾਂਝੀ ਕਮੇਟੀ ਬਣਾਉਣਤਾਂ ਜੋ ਕਿਸੇ ਸਮਾਗਮ ਦੇ ਸਮੇਂ ਅਤੇ ਸਥਾਨ ਨੂੰ ਲੈ ਕੇ ਭੁਲੇਖੇ ਜਾਂ ਟਕਰਾਅ ਨਾ ਹੋਣ। ਆਖਰ ਵਿਚ ਪੰਜਾਬੀ ਲੇਖਕ ਸਭਾ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਇੰਦਰਾ ਨੇ ਆਏ ਸੁਝਾਵਾਂ 'ਤੇ ਗੌਰ ਕਰਨ ਦੇ ਵਾਅਦੇ ਨਾਲ ਸਭਨਾਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਸਭਾ ਦੇ ਜਨਰਲਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਈ। ਸਭਾ ਵੱਲੋਂ ਅਹੁਦੇਦਾਰਾਂ ਦੇ ਨਾਲ ਕਾਰਜਕਾਰਨੀ ਵਿਚ ਪ੍ਰਮੁੱਖ ਮੈਂਬਰ ਵਜੋਂ ਗੁਰਨਾਮ ਸਿੰਘ ਕੰਵਰ, ਸਿਰੀਰਾਮ ਅਰਸ਼, ਡਾ. ਅਵਤਾਰ ਸਿੰਘ ਪਤੰਗ, ਕੇਵਲ ਸਿੰਘ ਰਾਣਾ, ਡਾ. ਗੁਰਮਿੰਦਰ ਸਿੱਧੂ, ਬਲਜਿੰਦਰ ਦਾਰਾਪੁਰੀ, ਨਰਿੰਦਰ ਕੌਰ ਨਿੰਦੀ, ਪ੍ਰਿੰ. ਗੁਰਦੇਵ ਕੌਰ ਪਾਲ, ਰਾਜਿੰਦਰ ਕੌਰ, ਮਲਕੀਅਤਬਸਰਾ, ਪਰਮਜੀਤ ਪਰਮ, ਰਮਨ ਸੰਧੂ, ਰਾਮ ਸਿੰਘ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸੇ ਤਰ•ਾਂ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਬੋਰਡ ਵਿਚ ਨ੍ਰਿਪਇੰਦਰ ਸਿੰਘ ਰਤਨ,  ਮਨਮੋਹਨ ਸਿੰਘ ਦਾਊਂ, ਅਵਤਾਰ ਸਿੰਘ ਪਾਲ, ਡਾ. ਅਜਮੇਰ ਸਿੰਘ, ਜਨਕ ਰਾਜ ਸਿੰਘ, ਭੁਪਿੰਦਰ ਸਾਂਬਰ,ਮਨਮੋਹਨ ਸਿੰਘ ਆਈ ਪੀ ਐਸ, ਦਵਿੰਦਰ ਦਮਨ, ਡਾ. ਸੁਰਿੰਦਰ ਗਿੱਲ, ਪੂਨਮ ਪ੍ਰੀਤਲੜੀ, ਸੁਰਿੰਦਰ ਤੇਜ, ਰਿਪੂਦਮਨ ਰਿਪੀ, ਜੋਗਿੰਦਰ ਸਿੰਘ, ਡਾ. ਸ਼ਰਨਜੀਤ ਕੌਰ ਵਰਗੇ ਵੱਡੇ ਨਾਮ ਹਨ। ਜਦੋਂਕਿ ਕਾਰਜਕਾਰਨੀ ਦੇ ਨਾਲ ਸਾਥ ਨਿਭਾਉਣ ਲਈ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਜੋਂ  ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਸ਼ਾਮ ਸਿੰਘ ਅੰਗਸੰਗ, ਸੇਵੀ ਰਾਇਤ, ਕਰਮ ਸਿੰਘ ਵਕੀਲ, ਬਲਦੇਵ ਸਿੰਘ ਖਹਿਰਾ, ਬਾਬੂ ਰਾਮ ਦੀਵਾਨਾ, ਕੇਦਾਰ ਨਾਥ ਕੇਦਾਰ,ਸ੍ਰੀਮਤੀ ਸੁਦਰਸ਼ਨ ਵਾਲੀਆ, ਸੰਜੀਵਨ ਸਿੰਘ, ਡਾ. ਅਮੀਰ ਸੁਲਤਾਨਾ ਚੰਨ (ਸ੍ਰੀਮਤੀ), ਪ੍ਰੋ. ਮੀਨਾਕਸ਼ੀ ਰਾਠੌਰ, ਕਸ਼ਮੀਰ ਕੌਰ ਸੰਧੂ , ਪ੍ਰੋ. ਨਿਰਮਲ ਦੱਤ (ਸ੍ਰੀ.), ਪ੍ਰੋ. ਜਸਰੀਤ ਕੌਰ , ਸਤਪਾਲ ਸਿੰਘ ਨੂਰ, ਸਰੂਪ ਸਿੰਘ ਸਾਕੀ, ਗੁਰਦਰਸ਼ਨ ਸਿੰਘ ਮਾਵੀ, ਸਰਦਾਰਾ ਸਿੰਘ ਚੀਮਾ, ਸੁਸ਼ੀਲ ਦੁਸਾਂਝ,ਡਾ. ਸਾਹਿਬ ਸਿੰਘ , ਸ਼ਬਦੀਸ਼, ਡਾ. ਕੰਵਲਜੀਤ ਕੌਰ ਢਿੱਲੋਂ, ਅਹੀਰ ਹੁਸ਼ਿਆਰਪੁਰੀ, ਅਵਤਾਰ ਸਿੰਘ ਭੰਵਰਾ, ਅਜੈਬ ਸਿੰਘ ਔਜਲਾ, ਐਸ ਡੀ ਸ਼ਰਮਾ,  ਸਰਬਜੀਤ ਕੌਰ ਸੋਹਲ, ਬਲਵਿੰਦਰ ਜੰਮੂ, ਮਾਧਵ ਕੌਸ਼ਿਕ, ਐਸ. ਸ਼ਿੰਦਰ, ਤਰਲੋਚਨ ਸਿੰਘ ਪੱਤਰਕਾਰ, ਫਤਿਹ ਸਿੰਘ ਬਾਗੜੀ, ਸ੍ਰੀਮਤੀ ਊਸ਼ਾਕੰਵਰ, ਲਾਲਜੀ ਸਾਡਾ ਯੁੱਗ, ਡਾ.ਸਤੀਸ਼ ਵਰਮਾ, ਪ੍ਰੀਤਮ ਰੁਪਾਲ, ਜੰਗ ਬਹਾਦਰ ਗੋਇਲ, ਭੁਪਿੰਦਰ ਮਲਿਕ, ਨੀਤੂ ਸ਼ਰਮਾ, ਅਸ਼ੋਕ ਨਾਦਿਰ, ਧਨੰਜੇ ਚੌਹਾਨ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ, ਹਰੀਸ਼ ਜੈਨ (ਲੋਕ ਗੀਤ ਪ੍ਰਕਾਸ਼ਨ), ਤਰਲੋਚਨ ਸਿੰਘ (ਤਰਲੋਚਨ ਪਬਲਿਸ਼ਰਜ਼), ਡਾ. ਬਲਦੇਵਸਿੰਘ ਛਾਜਲੀ (ਸਪਤਰਿਸ਼ੀ ਪਬਲੀਕੇਸ਼ਨਜ਼), ਸ਼ਮਸ ਤਬਰੇਜੀ ਦੇ ਨਾਂ ਸ਼ਾਮਲ ਹਨ। ਫੋਟੋ ਕੈਪਸ਼ਨ : ਪੰਜਾਬੀ ਲੇਖਕ ਸਭਾ ਚੰਡੀਗੜ• ਦੀ ਪਲੇਠੀ ਬੈਠਕ ਦੌਰਾਨ ਨੁਮਾਇੰਦਿਆਂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ। ਪੀਐਲਐਸ ਪਿਕਸ 1 : ਨ੍ਰਿਪਇੰਦਰ ਸਿੰਘ ਰਤਨ ਨੂੰ ਸਨਮਾਨਤ ਕਰਦੀ ਹੋਈ ਪੰਜਾਬੀ ਲੇਖਕ ਸਭਾ। ਪੀਐਲਐਸ ਪਿਕਸ 2 : ਤਰਲੋਚਨ ਸਿੰਘ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ। ਪੀਐਲਐਸ ਪਿਕਸ 3 : ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ। ਪੀਐਲਐਸ ਪਿਕਸ 4 : ਪ੍ਰੋਫੈਸਰ ਨਿਰਮਲ ਦੱਤ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ। ਪੀਐਲਐਸ ਪਿਕਸ 5 : ਧਨੰਜੇ ਚੌਹਾਨ ਤੇ ਉਸ ਦੇ ਗੁਰੂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ। ਪੀਐਲਐਸ ਪਿਕਸ 6 : ਸ਼ਾਇਰ ਰਮਨ ਸੰਧੂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ।

अरिजीत सिंह 2018 टूर से देश में आया संगीत का तूफान

चंडीगढ़ 9 जनवरी, 2018 (Pooja Goyal) देश के सर्वाधिक लोकप्रिय गायक सुपरस्टार अरिजीत सिंह जिन्हें बॉलीवुड की आत्मा कहा जाता है, वे अपने चाहने वालों को फिर झुमाने के लिए...

नेत्रहीन बच्चों के मनोरंजन के साथ होगी नए साल की शुरुआत , नूरां सिस्टर्स,...

चंडीगढ़, 28 दिसंबर। नए साल 2018 की शुरुआत नेत्रहीन बच्चों के मनोरंजन के साथ की जाएगी. सेक्टर-51 में रेसिडेंट्स वेलफेयर एसोसियशन की अध्यक्ष मंजीत कौर ने प्रेस क्लब में आयोजित प्रेस...

Special X-mas for less privileged children 

Chandigarh, 26 December (Pooja Goyal) Last of 2017 was made cheerful for the less-privileged when tri-city based NGO Tammana spread its magic through a Christmas Celebration wherein a movie and an...

Delegation from Karnataka visits MC Chandigarh

Chandigarh, December 19: - Sh. T.N. Parkash, president, Tiptur Municipality and Sh. Heggade Devendrappa, Municipal Commissioner, Shorapur from Karnataka alongwith delegation of 29 members held a meeting today with...

CII hosts 5th Regional MSME Conclave 

Chandigarh 16 December 2017 (Pooja Goyal): Confederation of Indian Industry (CII) organised the 5th Regional MSME Conclave on the theme of ‘Energising MSMEs by Facilitating Finance & Enhancing Competitiveness’ at...

“नारीवाद महिलाओं को मज़बूत बनाना नहीं है…नारी तो पहले से ही मज़बूत है…बात सिर्फ...

चंडीगढ़ 13 दिसंबर ( Pooja Goyal ) आजकल हर जगह नारी शक्ति की बहुत चर्चा होती है के किस तरह आजकल महिलायें हर क्षेत्र में आगे बड़ रही है, वो...

प्राकृतिक चिकित्सा समिति, चण्डीगढ़ द्वारा तीसरा राष्ट्रीय सैमीनार आयोजित 

चंडीगढ़ 12 December 2017 (Pooja Goyal):   प्राकृतिक चिकित्सा समिति चण्डीगढ़ (रजि.) द्वारा स्थानीय गांधी स्मारक भवन चंडीगढ़, सैक्टर -16 में अपना तीसरा राष्ट्रीय सैमीनार (प्राकृतिक चिकित्सा, योग एवम् आयुर्वेद...

m4u Group is Organizing Top 50 Indian ICON Awards-2017

Chandigarh, 12 December (  Pooja Goyal ) TOP 50 INDIAN ICON AWARDS 2017 is most awaited award function where under one roof 50 selected Indians from all over are stand together...

Leading Oncologist, Dr. Vinod Nimbranemphasizes on Targeted Therapy as new standard of care in...

Chandigarh,December 12, 2017 (Pooja Goyal): Globally, lung cancer has become the most commonly diagnosed cancer, with the most number of cancer related deaths. In the wake of the growing lung...